ਅਨੁਵਾਦ (Translate)

Thursday 29 February 2024

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

 ਸਪਤ-ਸਿੰਧੂ-ਪੰਜਾਬ ਦੀ ਆਲੋਚਨਾਤਮਿਕ ਪੜ੍ਹਤ

ਸਪਤ-ਸਿੰਧੂ-ਪੰਜਾਬਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ ਪੰਜਾਬ ਦੀ ਹੋਂਦ ਤੇ ਹਸਤੀ ਨੂੰ ਤਲਾਸ਼ਣ ਦਾ ਇਤਿਹਾਸਕ ਕਾਰਜ ਕਰਦੀ ਨਜ਼ਰੀ ਪੈਂਦੀ ਹੈ। ਇਹ ਕਿਤਾਬ ਭਾਵੇਂ ਪੰਜਾਬ ਦੇ ਇਤਿਹਾਸ/ਸਮਕਾਲ ਤੇ ਭਵਿੱਖ ਤੇ ਨਜ਼ਰ-ਸਾਨੀ ਕਰਦੀ ਹੈ। ਪਰ ਇਹ ਕਿਤਾਬ ਆਪ ਇਤਿਹਾਸ ਦੀ ਕਿਤਾਬ ਨਹੀਂਫਿਰ ਸਵਾਲ ਪੈਂਦਾ ਹੁੰਦਾ ਹੈ ਕਿ ਇਸ ਕਿਤਾਬ ਦੀ ਵਿਧਾ ਕੀ ਹੈ? ਜੇਕਰ ਮੈਂ ਲਾਇਬ੍ਰੇਰੀਅਨ ਹੋਵਾ ਤਾਂ ਇਸ ਕਿਤਾਬ ਨੂੰ ਕਿਸ ਇੰਦਰਾਜ ਵਿਚ ਰੱਖਾ? ਤਾਂ ਇਸ ਕਿਤਾਬ ਦੀ ਪੜ੍ਹਤ ਇਸ ਗੱਲ ਵੱਲ ਇਸ਼ਾਰਾ ਜ਼ਰੂਰ ਕਰਦੀ ਹੈ ਕਿ ਇਹ ਕਿਤਾਬ ਬਹੁ-ਅਯਾਮੀ ਪੰਜਾਬ ਨੂੰ ਬਹੁ-ਅਨੁਸ਼ਾਸ਼ਨੀ, ਬਹੁ-ਕੇਂਦਰੀ ਤੇ ਬਹੁ-ਪਰਤੀ ਦ੍ਰਿਸ਼ਟੀ ਤੇ ਵਿਧੀ ਨਾਲ ਪਕੜਨ ਦਾ ਯਤਨ ਕਰਦੀ ਹੋਈ, Cultural Studies ਦੇ ਘੇਰੇ ਵਿਚ ਆਪਣਾ ਸਥਾਨ ਬਣਾਉਂਦੀ ਹੈ। ਵਿਸ਼ਵ-ਚਿੰਤਨ ਵਿਚ Cultural Studies ਵਰਤਮਾਨ ਸਮੇਂ ਵਿਚ ਅਹਿਮ ਤੇ ਵਿਆਪਕ ਰੂਪ ਵਿਚ ਪ੍ਰਯੋਗ ਵਿਚ ਆਉਣ ਵਾਲੀ Approach ਹੈ, ਜਿਸ ਦਾ ਪੰਜਾਬੀ ਦੇ ਆਲੋਚਨਾਤਿਕ-ਅਨੁਸ਼ਾਸ਼ਨ ਵਿਚ ਘੱਟ ਅਧਾਰ ਬਣਿਆ ਹੈ। ਸਪਤ-ਸਿੰਧੂ-ਪੰਜਾਬ ਕਿਤਾਬ ਨੇ ਇਹ ਆਲੋਚਨਾਤਮਿਕ-ਪਹੁੰਚ ਨੂੰ ਵਿਹਾਰਿਕ ਰੂਪ ਵਿਚ ਲਾਗੂ ਕੀਤਾ ਹੈ ਅਤੇ ਲੋਕਾਈ ਦੇ ਪ੍ਰਵਚਨਾਂ ਨੂੰ ਆਰਕਾਈਵਸ ਵਜੋਂ ਗ੍ਰਹਿਣ ਕਰਕੇ, ਇਤਿਹਾਸ ਦੀ ਸਭਿਆਚਾਰਕ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।

ਭਾਵੇਂ ਇਹ ਬਹੁ-ਕੇਂਦਰੀ ਪਹੁੰਚ-ਵਿਧੀ ਨੂੰ ਆਪਣਾ ਅਧਾਰ ਬਣਾਉਂਦੀ ਹੈ, ਪਰ ਇਹ ਕਿਤਾਬ ਦੇ ਵਿਭਿੰਨ ਮਜ਼ਮੂਨ ਇਕ ਸੰਗਠਿਤ ਰੂਪ ਵਿਚ ਭੂਗੋਲ ਤੋ ਅਰਥ-ਸ਼ਾਸਤਰ, ਅਰਥ-ਸ਼ਾਸਤਰ ਤੋਂ ਰਾਜਨੀਤੀ, ਰਾਜਨੀਤੀ ਤੋਂ ਸਭਿਆਚਾਰਕ ਪ੍ਰਵਚਨਾਂ ਦੀ ਵਿਖਿਆਖਿਆ ਕਰਦੇ ਦ੍ਰਿਸ਼ਟੀਗੋਚਰ ਹੁੰਦੇ ਹਨ। ਜੇਕਰ ਇਸ ਕਿਤਾਬ ਨੂੰ ਇਕ ਸਮੁੱਚ ਵਜੋਂ ਦੇਖਿਆ ਜਾਵੇ ਤਾਂ ਇਹ ਪੁਸਤਕ ਦਾ ਉਪਰੋਕਤ ਵਿਕਾਸ-ਕ੍ਰਮ ਇਸ ਕਿਤਾਬ ਨੂੰ ਜਿੱਥੇ ਬਹੁ-ਅਨੁਸ਼ਾਸਨੀ ਬਣਉਂਦਾ ਹੈ, ਉੱਥੇ ਬਾਵਜੂਦ ਇਸ ਦੇ ਏਕੀਕ੍ਰਿਤ ਵੀ ਕਰਦਾ ਇਸ ਦੇ ਮਜ਼ਮੂਨਾਂ ਨੂੰ ਬਾਹਰਮੁਖੀ ਵੀ ਬਣਾਉਂਦਾ ਹੈ।

ਬਾਹਰਮੁੱਖੀ ਪਹੁੰਚ ਇਸ ਕਿਤਾਬ ਦੇ ਮਜ਼ਮੂਨਾਂ ਦੀ ਇਕ ਹੋਰ ਖ਼ਾਸੀਅਤ ਹੈ। ਇਸ ਕਿਤਾਬ ਦੇ ਮਜ਼ਮੂਨ ਪੰਜਾਬ ਦੇ ਵਿਭਿੰਨ ਪੱਖਾਂ, ਸੰਦਰਭਾਂ, ਮਸਲਿਆਂ ਤੇ ਸਰੋਕਾਰਾਂ ਨੂੰ ਆਪਣੀ ਅਧਿਐਨ ਦ੍ਰਿਸ਼ਟੀ ਬਣਾਉਂਦੇ ਹੋਏ, ਹਰ ਮਸਲੇ/ਪ੍ਰਸੰਗ/ਸਰੋਕਾਰ ਨੂੰ ਉਸ ਦੀ ਇਤਿਹਾਸਕ ਪ੍ਰਕਿਰਿਆ ਵਿਚ ਵੇਖਦੇ ਹਨ। ਇਨ੍ਹਾਂ ਮਜ਼ਮੂਨ ਨੇ ਇਹ ਦ੍ਰਿੜ ਕਰਵਾਇਆ ਹੈ ਕਿ ਪੰਜਾਬ ਦੇ ਵਰਤਮਾਨ ਦੀ ਸਮਝ ਅਤੇ ਭਵਿੱਖ ਦੀਆਂ ਚਨੌਤੀਆਂ ਇਹ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਬਾਹਰਮੁੱਖੀ ਸਮਝ ਨਾਲ ਹੀ ਅਡਰੈਸ ਹੋਇਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਜੋ ਪ੍ਰਮੁੱਖ ਸਰੋਕਾਰ ਇਹ ਕਿਤਾਬ ਨਿਰਧਾਰਿਤ ਕਰਦੀ ਹੈ, ਉਹ ਹੈ ਪੰਜਾਬ ਦੇ ਇਕ ਸੰਗਠਿਤ ਤੇ ਕੇਂਦਰੀ ਬਿੰਬ ਦੀ ਉਸਾਰੀ। ਇਸ ਕਿਤਾਬ ਵਿਚ ਪੰਜਾਬ ਦਾ ਜਿਹੜਾ ਬਿੰਬ ਉਭਰਦਾ ਹੈ, ਉਹ ਇਕ ਪ੍ਰਬੰਧਕੀ ਸੀਮਾਵਾਂ ਵਿਚ ਬੰਨੇ ਹੋਏ 21-22 ਜਿਲ੍ਹਿਆ ਦਾ ਬਿੰਬ ਨਹੀਂ ਹੈ। ਇਹ ਬਿੰਬ ਇਕ ਸਭਿਆਚਾਰਕ ਸਾਂਝਾ ਵਿਚ ਬੰਨ੍ਹੇ ਮਹਾਂ-ਪੰਜਾਬ ਦਾ ਬਿੰਬ ਹੈ, ਜੋ ਰਾਸ਼ਟਰੀ ਜਾਂ ਅੰਤਰ-ਰਾਜੀ ਸੀਮਾਵਾਂ ਤੋਂ ਪਾਰ ਵਿਚਰਦਾ ਹੈ।

ਇਸ ਪੰਜਾਬ ਦੀ ਮੂਲ ਪਹਿਚਾਣ ਜਾਨੀ ਪੰਜਾਬੀਅਤ, ਇਸ ਕਿਤਾਬ ਵਿਚ, ਇਕ ਗਤੀਸ਼ੀਲ ਰੂਪ ਵਿਚ ਉਭਰਦੀ ਹੈ। ਪੰਜਾਬੀਅਤ ਇਸ ਕਿਤਾਬ ਲਈ ਅਨੇਕਾਂ ਧਰਮਾਂ/ਜਾਤਾਂ/ਨਸਲਾਂ/ਕੌਮਾਂ ਦੇ ਜੀਵ-ਵਿਗਿਆਨਿਕ  ਜਾਂ ਸਭਿਆਚਾਰਕ ਪ੍ਰਭਾਵਾਂ ਵਿਚੋਂ ਪੈਂਦਾ ਹੋਈ ਅਨੇਕਤਾਵਾਂ ਦਾ ਸਵਨੈਵ ਹੈ। ਇਸ ਵਿਚ ਇਕ ਤੋਂ ਵਧੇਰੇ ਸਭਿਆਚਾਰਾਂ ਦਾ ਮਿਸ਼ਰਣ ਹੈ। ਪੰਜਾਬੀਅਤ ਦੀ ਸਿਰਜਨਕਾਰੀ ਇਕ ਇਤਿਹਾਸਕ ਪ੍ਰਕਿਰਿਆ ਹੈ, ਜਿਸ ਵਿਚ ਪੰਜਾਬ ਦੇ ਜਲ ਤੇ ਜ਼ਮੀਨ ਦੀ ਭੂਗੌਲ ਨੇ ਪੰਜਾਬੀਅਤ ਜਿਹੀ ਜ਼ਹਿਨਤੀਅਤ ਨੂੰ ਘੜਿਆ ਹੈ।

ਇੱਥੇ ਇਕ ਗੱਲ ਹੋਰ ਇਹ ਕਿ ਇਸ ਕਿਤਾਬ ਨੂੰ ਕਈ ਸਥਾਪਿਤ ਪ੍ਰਵਚਨਾਂ ਤੇ ਕਈ ਸਥਾਪਤੀ ਲਈ ਕਾਰਜਸ਼ੀਲ ਰਾਜਨੀਤਿਕ ਪ੍ਰਵਚਨਾਂ ਨਾਲ ਵੀ ਅਚੇਤ ਸੰਵਾਦ ਰਚਾਇਆ ਹੈ। ਇਸ ਵਿਚ ਸਭ ਤੋਂ ਪਹਿਲਾਂ ਪ੍ਰਵਚਨਾਂ ਜੋ ਸਥਾਪਤੀ ਲਈ ਕਾਰਜਸ਼ੀਲ ਹੈ, ਕਿ ਆਰੀਆਂ ਭਾਰਤ ਵਿਚ ਪੈਂਦਾ ਹੋਏ ਅਤੇ ਫਿਰ ਸਾਰੀ ਦੁਨੀਆਂ ਵਿਚ ਇਨ੍ਹਾਂ ਦਾ ਵਿਸਥਾਰ ਹੋਇਆ, ਨਾਲ ਅਚੇਤ-ਸੰਬਾਦ ਦੇ ਰਿਸ਼ਤੇ ਵਿਚ ਬੰਝਦੀ ਹੈ। ਇਸ ਕਿਤਾਬ ਵਿਚ ਇਸ ਪ੍ਰਵਚਨ ਨੂੰ ਰੱਦ ਕਰਦੇ ਹੋਏ, ਕਿਹਾ ਗਿਆ ਹੈ ਕਿ ਆਰੀਆਂ ਲੋਕ ਕੇਂਦਰੀ-ਏਸ਼ੀਆ ਤੋਂ ਆਏ ਅਤੇ ਫਿਰ ਦ੍ਰਾਵਿੜੀਅਨ ਸਭਿਆਤਾ ਦੇ ਸਵਨੈਵ/ਸਮਿਸ਼ਰਨ ਨਾਲ ਪੰਜਾਬ ਦੀ ਧਰਤੀ ਦੇ ਵਸਨੀਕ ਬਣੇ।

ਦੂਜਾ ਰਾਜਨੀਤਿਕ ਪ੍ਰਵਚਨ, ਜਿਸ ਨਾਲ ਇਸ ਕਿਤਾਬ ਨੇ ਸੰਬਾਦ ਸਥਾਪਿਤ ਕੀਤਾ ਹੈ, ਉਹ ਸਮਕਾਲੀਨ ਰਾਜਨੀਤਿਕ ਪ੍ਰਵਚਨ ਹੈ। ਜਿਸ ਵਿਚ ਇਹ ਨੁਕਤਾ ਉਸਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂ ਜਾਂਦੀ ਰਹੀ ਹੈ, ਕਿ ਪੰਜਾਬੀਅਤ ਦਾ ਸੰਬੰਧ ਕਿਸੇ ਧਰਮ ਵਿਸ਼ੇਸ਼ ਨਾਲ ਸੰਬੰਧਿਤ ਹੈ। ਸਪਤ-ਸਿੰਧੂ ਪੰਜਾਬ ਇਤਿਹਾਸਕ ਵਿਸ਼ਲੇਸ਼ਣ ਰਾਹੀਂ ਇਸ ਗੱਲ ਨੂੰ ਦ੍ਰਿੜ ਤੇ ਸਿਧ ਕਰਦੀ ਹੈ ਕਿ ਪੰਜਾਬੀਅਤ ਨੂੰ ਕਿਸੇ ਇਕ ਧਰਮ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਪੰਜਾਬੀਅਤ ਕਿਸੇ ਧਰਮ ਦਾ ਬਦਲ ਹੈ। ਪੰਜਾਬੀਅਤ ਇਸ ਕਿਤਾਬ ਲਈ ਇਕ ਗਤੀਸ਼ੀਲ ਤੇ ਇਤਿਹਾਸਕ ਸਿਰਜਨਾਤਮਿਕ ਪਛਾਣ ਹੈ, ਜਿਸ ਵਿਚ ਬਹੁ-ਵਿਸ਼ਵਾਸਾਂ ਦਾ ਵਾਸਾ ਹੈ।

ਇਸ ਤਰ੍ਹਾਂ ਇਹ ਕਿਤਾਬ ਅਨੇਕਾਂ ਮਜ਼ਮੂਨਾਂ, ਅਨੇਕਾਂ ਵਿਦਵਾਨਾਂ, ਅਨੇਕਾਂ ਅਨੁਸ਼ਾਸਨਾਂ, ਅਨੇਕਾਂ ਸੰਕਲਪਾਂ, ਅਨੇਕਾਂ ਵਿਚਾਰਾਂ ਨੂੰ ਇਕ ਨਿਸ਼ਚਿਤ ਦਿਸ਼ਾਂ ਵਿਚ ਫੈਲਉਂਦੀ ਪੰਜਾਬ ਦੀ ਤਰਕਸੰਗਤ ਤੇ ਬਾਹਰਮੁਖੀ ਵਿਆਖਿਆ ਕਰਨ ਦਾ ਉਪਰਾਲਾ ਕਰਦੀ ਹੈ।

 

ਇਸ ਵਿਚ ਦਰਿਆਵਾਂ ਦੀ ਗੱਲ ਹੈ, ਪਰ ਵੰਡ ਦਾ ਮਸਲਾਂ ਨਹੀਂ। ਇਸ ਵਿਚ ਨਕਸਵਾੜੀ ਲਹਿਰ ਦਾ ਜ਼ਿਕਰ ਨਹੀਂ। ਇਸ ਵਿਚ ਕਿਸਾਨ ਅੰਦੋਲਨ ਦਾ ਜ਼ਿਕਰ ਨਹੀਂ। ਉਮੀਦ ਹੈ ਡਾ. ਸਾਹਿਬ ਇਸ ਨੂੰ ਦੂਜੇ ਭਾਗ ਵਿਚ ਲੈਕੇ ਆਉਗੇ।

ਧੰਨਵਾਦ।

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...