https://www.researchgate.net/publication/316186869_Samaj-Shastri_Punjabi_Galap_Alochna_Vichardhark_te_Vidhimulak_Parpekh_samaja-sasatari_pajabi_galapa-alocana_vicaradharaka_te_vidhimulaka_paripekha
ਸਮਾਜ-ਸ਼ਾਸਤਰੀ ਪੰਜਾਬੀ ਗਲਪ ਆਲੋਚਨਾ : ਵਿਚਾਰਧਾਰਕ ਤੇ ਵਿਧੀਮੂਲਕ ਪਰਿਪੇਖ
ਸਾਰਾਂਸ਼ : ਪੰਜਾਬੀ ਸ਼ਬਦ-ਸਭਿਆਚਾਰ ਅਧੀਨ ਆਲੋਚਨਾਤਮਿਕ ਅਨੁਸ਼ਾਸ਼ਨ ਦਾ ਵਿਕਾਸ ਵਿਭਿੰਨ ਸਿਧਾਂਤਕ ਆਧਾਰਾਂ ਉੱਤੇ ਹੋਇਆ ਹੈ। ਇਨ੍ਹਾਂ ਸਿਧਾਂਤਕ ਮਾਡਲਾਂ ਦੀ ਅੰਤਰ-ਸੰਵਾਦੀ ਪ੍ਰਕ੍ਰਿਆ ਤੇ ਪ੍ਰਵਿਰਤੀ ਪੰਜਾਬੀ ਆਲੋਚਨਾ ਦੇ ਵਿਕਾਸ ਤੇ ਪਾਸਾਰ ਲਈ ਵਿਸ਼ੇਸ਼ ਤੱਤ ਵੱਜੋਂ ਕਾਰਜਸ਼ੀਲ ਰਹੀ ਹੈ। ਪ੍ਰੰਤੂ ਧਿਆਨਯੋਗ ਨੁਕਤਾ ਇਹ ਵੀ ਬਣਦਾ ਹੈ ਕਿ ਇਕੋਂ ਸਿਧਾਂਤਕ ਮਾਡਲ ਨਾਲ ਸੰਬੰਧਿਤ ਅਧਿਐਨ ਕਰਤਿਆਂ ਦੇ ਅਧਿਐਨ ਦੇ ਅੰਤਰਗਤ ਵੀ ਵਿਭਿੰਨ ਵਿਰੋਧਤਾਵਾਂ/ਵਿਸੰਗਤੀਆਂ/ਅਸਹਿਮਤੀਆਂ/ਪ੍ਰਤੀ-ਧਾਰਨਾਵਾਂ ਮੌਜੂਦ ਨਜ਼ਰੀ ਪੈਦੀਆਂ ਹਨ। ਇਨ੍ਹਾਂ ਵਿਸੰਗਤੀਆਂ/ਵਿਰੋਧਤਾਵਾਂ ਦੇ ਅਧਿਐਨ ਨੂੰ ਹੀ ਇਸ ਖੋਜ-ਪੱਤਰ ਵਿਚ ਮੁਖ਼ਾਤਿਬ ਹੋਇਆ ਗਿਆ ਹੈ ਅਤੇ ਆਪਣੇ ਅਧਿਐਨ ਖੇਤਰ ਨੂੰ ਸਮਾਜ-ਸ਼ਾਸਤਰੀ ਪੰਜਾਬੀ ਗਲਪ-ਆਲੋਚਨਾ ਤੱਕ ਸੀਮਿਤ ਕੀਤਾ ਗਿਆ ਹੈ। ਇਸ ਅਧਿਐਨ ਕਾਰਜ ਅਧੀਨ ਆਗਮਨ ਵਿਧੀ ਨੂੰ ਆਧਾਰ ਬਣਾਉਂਦਿਆ ਵਿਸ਼ਲੇਸ਼ਣਾਤਮਿਕ ਪ੍ਰਵਿਰਤੀ ਅਖ਼ਤਿਆਰ ਕੀਤੀ ਗਈ ਹੈ। ਇਸ ਵਿਸ਼ਲੇਸ਼ਣ ਦੇ ਅੰਤਰਗਤ ਵੇਖਿਆ ਗਿਆ ਹੈ ਕਿ ਸਮਾਜ-ਸ਼ਾਸਤਰੀ ਪੰਜਾਬੀ ਗਲਪ-ਆਲੋਚਨਾ ਦੀ ਪਹਿਲੀ ਪੀੜ੍ਹੀ (ਸੰਤ ਸਿੰਘ ਸੇਖੋਂ ਤੇ ਕਿਸ਼ਨ ਸਿੰਘ) ਆਪਣੀ ਮੁੱਢਲੀ ਅਵਸਥਾ ਦੀਆਂ ਕਮਜ਼ੋਰੀਆਂ/ਵਿਸੰਗਤੀਆਂ ਤੋਂ ਪਾਰ ਪਾਉਂਦੀ ਹੋਈ, ਦੂਜੀ ਪੀੜ੍ਹੀ ਦੇ ਯਤਨਾਂ ਦੁਆਰਾ ਸਵੈ-ਆਲੋਚਨਾ ਦੇ ਰਾਹ ਤੁਰਦੀ ਹੈ। ਇਸ ਰਾਹ 'ਤੇ ਇਹ ਆਲੋਚਨਾ ਇਕ ਸੰਤੁਲਿਨ ਗਲਪ-ਸ਼ਾਸਤਰ ਸਥਾਪਿਤ ਕਰਨ ਲਈ ਨਵੀਨ ਸਮੱਗਰੀ ਤੇ ਨਵੀਨ ਅਧਿਐਨ ਦ੍ਰਿਸ਼ਟੀ ਨੂੰ ਅਪਣਾਉਣ ਉੱਤੇ ਜ਼ੋਰ ਦਿੰਦੀ, ਰੂਪ ਤੇ ਵਸਤੂ ਦੇ ਦਵੰਦਾਤਮਿਕ ਸੰਬੰਧਾਂ ਵਿਚੋਂ ਸਿਧਾਂਤ ਤੇ ਵਿਹਾਰ ਦੇ ਪੱਧਰ 'ਤੇ ਇਕਰੂਪਤਾ ਲਿਆਉਣ ਦਾ ਯਤਨ ਕਰਦੀ ਹੈ। ਇਹ ਯਤਨ ਹੀ ਸਮਾਜ-ਸ਼ਾਸਤਰੀ ਪੰਜਾਬੀ ਗਲਪ-ਆਲੋਚਨਾ ਨੂੰ ਵਿਸ਼ਵ ਪੱਤਰੀ ਨਵੀਨ ਚਿੰਤਨ ਨਾ ਜੋੜਦਾ ਹੈ, ਜਿਸ ਦਾ ਆਤਮ-ਸਾਤ ਸਰੂਪ ਨਿਰਵਿਵਾਦ ਸਮਾਜ-ਸ਼ਾਸਤਰੀ ਪੰਜਾਬੀ ਗਲਪ-ਆਲੋਚਨਾ ਦੀ ਭਵਿੱਖਮੁੱਖੀ ਦਿਸ਼ਾ ਬਣਦਾ ਨਜ਼ਰੀ ਪੈਂਦਾ ਹੈ।
(ਪੂਰਾ ਪੇਪਰ ਦੇਣ ਲਈ ਉਪਰੋਕਤ ਲਿੰਕ ਨੂੰ ਦੇਖੋ।)